3×3 ਦੀ ਸ਼ੁਰੂਆਤੀ ਗਾਈਡ
ਰੂਬਿਕਸ ਕਿਊਬ ਕਿਵੇਂ ਹੱਲ ਕਰੀਏ
ਸੱਤ ਕਦਮਾਂ ਵਿੱਚ ਕਿਊਬ ਦੀ ਇੱਕ-ਇੱਕ ਪਰਤ ਹੱਲ ਕਰੋ। ਦਿਖਾਈਆਂ ਚਾਲਾਂ ਕਰੋ ਅਤੇ ਨਾਲ-ਨਾਲ ਆਪਣੀ ਤਰੱਕੀ ਜਾਂਚੋ।

ਸ਼ੁਰੂ ਕਰਨ ਤੋਂ ਪਹਿਲਾਂ
ਆਪਣੇ ਕਿਊਬ ਨੂੰ ਜਾਣੋ
3×3 ਵਿੱਚ ਛੇ ਕੇਂਦਰ, ਦੋ ਰੰਗਾਂ ਵਾਲੇ ਬਾਰਾਂ ਕਿਨਾਰੇ ਅਤੇ ਤਿੰਨ ਰੰਗਾਂ ਵਾਲੇ ਅੱਠ ਕੋਨੇ ਹੁੰਦੇ ਹਨ। ਹਰ ਕੇਂਦਰ ਆਪਣੇ ਪਾਸੇ ਦਾ ਰੰਗ ਦੱਸਦਾ ਹੈ।
ਕਿਊਬ ਦੀਆਂ ਬੁਨਿਆਦੀ ਗੱਲਾਂ ਦੇਖੋਚਾਲਾਂ ਪੜ੍ਹੋ
ਅੱਖਰ ਦੱਸਦਾ ਹੈ ਕਿ ਕਿਹੜੇ ਪਾਸੇ ਨੂੰ ਸਿੱਧਾ ਦੇਖਦਿਆਂ ਘੜੀ ਦੀ ਦਿਸ਼ਾ ਵਿੱਚ ਘੁਮਾਉਣਾ ਹੈ। ਪ੍ਰਾਈਮ ਚਿੰਨ੍ਹ (′) ਦਿਸ਼ਾ ਉਲਟਾਉਂਦਾ ਹੈ ਅਤੇ 2 ਦਾ ਮਤਲਬ ਅੱਧਾ ਗੇੜ ਹੈ।
ਆਪਣਾ 3×3 ਹੱਲ ਕਰਨ ਦੇ ਸੱਤ ਕਦਮ
1ਪਹਿਲੀ ਪਰਤ
ਡੇਜ਼ੀ ਤੋਂ ਚਿੱਟਾ ਕ੍ਰਾਸ ਬਣਾਓਚਿੱਟਾ ਕ੍ਰਾਸ ਬਣਾਓ
ਪੀਲਾ ਪਾਸਾ ਉੱਪਰ ਰੱਖੋ। ਪੀਲੇ ਕੇਂਦਰ ਦੇ ਆਲੇ-ਦੁਆਲੇ ਚਾਰ ਚਿੱਟੇ ਕਿਨਾਰਿਆਂ ਨਾਲ ਡੇਜ਼ੀ ਬਣਾਓ।
ਉੱਪਰਲੀ ਪਰਤ ਉਦੋਂ ਤੱਕ ਘੁਮਾਓ ਜਦੋਂ ਤੱਕ ਕਿਸੇ ਚਿੱਟੇ ਕਿਨਾਰੇ ਦਾ ਪਾਸੇ ਵਾਲਾ ਰੰਗ ਉਸ ਦੇ ਕੇਂਦਰ ਨਾਲ ਮਿਲ ਨਾ ਜਾਵੇ। ਕਿਨਾਰੇ ਨੂੰ ਹੇਠਾਂ ਭੇਜਣ ਲਈ ਉਸ ਪਾਸੇ ਨੂੰ ਦੋ ਵਾਰ ਘੁਮਾਓ। ਚਾਰੇ ਕਿਨਾਰਿਆਂ ਲਈ ਦੁਹਰਾਓ।
ਜਾਂਚਹੇਠਾਂ ਚਿੱਟਾ ਕ੍ਰਾਸ ਹੈ ਅਤੇ ਹਰ ਕਿਨਾਰੇ ਦਾ ਪਾਸੇ ਵਾਲਾ ਰੰਗ ਉਸ ਦੇ ਕੇਂਦਰ ਨਾਲ ਮਿਲਦਾ ਹੈ।

ਕੇਂਦਰਾਂ ਨਾਲ ਮੇਲ ਖਾਂਦਾ ਚਿੱਟਾ ਕ੍ਰਾਸ 2ਪਹਿਲੀ ਪਰਤ
ਚਿੱਟੀ ਪਰਤ ਪੂਰੀ ਕਰੋਚਿੱਟੇ ਕੋਨੇ ਲਾਓ
ਚਿੱਟਾ ਪਾਸਾ ਹੇਠਾਂ ਰੱਖੋ। ਕੋਨੇ ਦੇ ਤਿੰਨੇ ਰੰਗਾਂ ਨਾਲ ਮੇਲ ਖਾਂਦੀ ਥਾਂ ਲੱਭੋ। ਉਹ ਥਾਂ ਹੇਠਾਂ ਸਾਹਮਣੇ ਸੱਜੇ ਰੱਖੋ ਅਤੇ ਉੱਪਰਲੀ ਪਰਤ ਘੁਮਾ ਕੇ ਕੋਨਾ ਉਸ ਦੇ ਉੱਪਰ ਲਿਆਓ।
R U R' U'ਕੋਨਾ ਸਹੀ ਥਾਂ ਲੱਗਣ ਤੱਕ ਦੁਹਰਾਓ। ਹੇਠਾਂ ਸਾਹਮਣੇ ਸੱਜੇ ਗਲਤ ਥਾਂ ਲੱਗੇ ਕੋਨੇ ਨੂੰ ਉੱਪਰ ਲਿਆਉਣ ਲਈ ਇਹੀ ਚਾਲਾਂ ਵਰਤੋ।
ਜਾਂਚਹੇਠਲਾ ਪਾਸਾ ਚਿੱਟਾ ਹੈ ਅਤੇ ਹਰ ਪਾਸੇ ਦੀ ਹੇਠਲੀ ਕਤਾਰ ਉਸ ਦੇ ਕੇਂਦਰ ਨਾਲ ਮਿਲਦੀ ਹੈ।

ਪਹਿਲੀ ਪਰਤ ਹੱਲ ਹੋ ਗਈ 3ਵਿਚਕਾਰਲੀ ਪਰਤ
ਵਿਚਕਾਰਲੇ ਕਿਨਾਰੇ ਹੱਲ ਕਰੋਵਿਚਕਾਰਲੀ ਪਰਤ ਦੇ ਕਿਨਾਰੇ ਹੱਲ ਕਰੋ
ਚਿੱਟਾ ਪਾਸਾ ਹੇਠਾਂ ਰੱਖੋ। ਉੱਪਰ ਕੋਈ ਅਜਿਹਾ ਕਿਨਾਰਾ ਲੱਭੋ ਜਿਸ ’ਤੇ ਪੀਲਾ ਰੰਗ ਨਾ ਹੋਵੇ ਅਤੇ ਉਸ ਦਾ ਪਾਸੇ ਵਾਲਾ ਰੰਗ ਸਾਹਮਣੇ ਦੇ ਕੇਂਦਰ ਨਾਲ ਮਿਲਾਓ। ਦੂਜੇ ਰੰਗ ਤੋਂ ਤੈਅ ਕਰੋ ਕਿ ਉਹ ਖੱਬੇ ਲੱਗੇਗਾ ਜਾਂ ਸੱਜੇ।
ਸੱਜੇU R U' R' U' F' U FਖੱਬੇU' L' U L U F U' F'ਜੇ ਲੋੜੀਂਦਾ ਕਿਨਾਰਾ ਵਿਚਕਾਰਲੀ ਪਰਤ ਵਿੱਚ ਫਸਿਆ ਹੈ, ਤਾਂ ਉਸ ਥਾਂ ਲਈ ਦਿੱਤੀਆਂ ਚਾਲਾਂ ਨਾਲ ਕਿਨਾਰਾ ਉੱਪਰ ਲਿਆਓ।
ਜਾਂਚਹਰ ਪਾਸੇ ਦੀਆਂ ਹੇਠਲੀਆਂ ਦੋ ਕਤਾਰਾਂ ਉਸ ਦੇ ਕੇਂਦਰ ਨਾਲ ਮਿਲਦੀਆਂ ਹਨ।

ਪਹਿਲੀਆਂ ਦੋ ਪਰਤਾਂ ਹੱਲ ਹੋ ਗਈਆਂ 4ਆਖਰੀ ਪਰਤ
ਪੀਲਾ ਕ੍ਰਾਸ ਬਣਾਓਪੀਲਾ ਕ੍ਰਾਸ ਬਣਾਓ
ਪੀਲਾ ਪਾਸਾ ਉੱਪਰ ਰੱਖੋ। ਪੀਲੀ ਲਕੀਰ ਖੱਬੇ ਤੋਂ ਸੱਜੇ ਰੱਖੋ, ਜਾਂ L ਦੇ ਪੀਲੇ ਕਿਨਾਰੇ ਪਿੱਛੇ ਅਤੇ ਖੱਬੇ ਰੱਖੋ।
F R U R' U' F'ਜੇ ਕ੍ਰਾਸ ਨਹੀਂ ਹੈ, ਤਾਂ ਚਾਲ ਕ੍ਰਮ ਇੱਕ ਵਾਰ ਕਰੋ। ਦੁਹਰਾਉਣ ਤੋਂ ਪਹਿਲਾਂ ਨਵੀਂ ਸ਼ਕਲ ਜਾਂਚੋ ਅਤੇ ਕਿਊਬ ਮੁੜ ਸਹੀ ਦਿਸ਼ਾ ਵਿੱਚ ਫੜੋ।
ਜਾਂਚਚਾਰੇ ਪੀਲੇ ਕਿਨਾਰਿਆਂ ਦਾ ਪੀਲਾ ਰੰਗ ਉੱਪਰ ਹੈ। ਪਾਸਿਆਂ ਦੇ ਰੰਗ ਹਾਲੇ ਰਲੇ ਹੋ ਸਕਦੇ ਹਨ।

ਉੱਪਰ ਪੀਲਾ ਕ੍ਰਾਸ 5ਆਖਰੀ ਪਰਤ
ਪੀਲੇ ਕੋਨਿਆਂ ਦਾ ਪੀਲਾ ਰੰਗ ਉੱਪਰ ਲਿਆਓਪੀਲੇ ਕੋਨਿਆਂ ਦਾ ਪੀਲਾ ਰੰਗ ਉੱਪਰ ਲਿਆਓ
ਜਿਸ ਕੋਨੇ ਦੀ ਦਿਸ਼ਾ ਬਦਲਣੀ ਹੈ, ਉਸ ਨੂੰ ਉੱਪਰ ਸਾਹਮਣੇ ਸੱਜੇ ਰੱਖੋ। ਜਦੋਂ ਤੱਕ ਉਸ ਦਾ ਪੀਲਾ ਸਟਿੱਕਰ ਉੱਪਰ ਨਹੀਂ ਆ ਜਾਂਦਾ, ਚਾਰੇ ਚਾਲਾਂ ਵਾਲਾ ਕ੍ਰਮ ਦੁਹਰਾਓ।
R' D' R Dਅਗਲਾ ਕੋਨਾ ਲਿਆਉਣ ਲਈ ਸਿਰਫ਼ ਉੱਪਰਲੀ ਪਰਤ ਘੁਮਾਓ। ਆਖਰੀ ਕੋਨੇ ਤੋਂ ਬਾਅਦ ਹੇਠਲੀਆਂ ਪਰਤਾਂ ਮੁੜ ਹੱਲ ਹੋ ਜਾਂਦੀਆਂ ਹਨ।
ਜਾਂਚਉੱਪਰਲਾ ਪਾਸਾ ਪੂਰਾ ਪੀਲਾ ਹੈ ਅਤੇ ਹੇਠਲੀਆਂ ਦੋ ਪਰਤਾਂ ਮੁੜ ਹੱਲ ਹੋ ਗਈਆਂ ਹਨ।

ਪੀਲੇ ਪਾਸੇ ਦੀ ਦਿਸ਼ਾ ਠੀਕ ਹੈ 6ਆਖਰੀ ਪਰਤ
ਪੀਲੇ ਕੋਨੇ ਸਹੀ ਥਾਂ ਲਾਓਆਖਰੀ ਪਰਤ ਦੇ ਕੋਨੇ ਸਹੀ ਥਾਂ ਲਾਓ
ਕਿਸੇ ਇੱਕ ਪਾਸੇ ਦੇ ਉੱਪਰਲੇ ਦੋ ਇੱਕੋ ਰੰਗ ਵਾਲੇ ਕੋਨੇ ਲੱਭੋ। ਉੱਪਰਲੀ ਪਰਤ ਘੁਮਾ ਕੇ ਜੋੜੀ ਦਾ ਰੰਗ ਉਸ ਦੇ ਕੇਂਦਰ ਨਾਲ ਮਿਲਾਓ। ਜੇ ਬਾਕੀ ਕੋਨੇ ਹਾਲੇ ਹਿਲਾਉਣੇ ਹਨ, ਤਾਂ ਪੂਰਾ ਕਿਊਬ ਘੁਮਾ ਕੇ ਜੋੜੀ ਖੱਬੇ ਪਾਸੇ ਰੱਖੋ।
R U R' U' R' F R2 U' R' U' R U R' F'ਜੇ ਇੱਕੋ ਰੰਗ ਵਾਲੀ ਕੋਈ ਜੋੜੀ ਨਹੀਂ ਹੈ, ਤਾਂ ਚਾਲ ਕ੍ਰਮ ਇੱਕ ਵਾਰ ਕਰਕੇ ਜੋੜੀ ਬਣਾਓ। ਫਿਰ ਜੋੜੀ ਨੂੰ ਕੇਂਦਰ ਨਾਲ ਮਿਲਾ ਕੇ ਖੱਬੇ ਰੱਖੋ ਅਤੇ ਕ੍ਰਮ ਦੁਹਰਾਓ।
ਜਾਂਚਹਰ ਪਾਸੇ ਦੇ ਉੱਪਰਲੇ ਦੋਵੇਂ ਕੋਨੇ ਉਸ ਦੇ ਕੇਂਦਰ ਨਾਲ ਮਿਲਦੇ ਹਨ।

ਪੀਲੇ ਕੋਨੇ ਸਹੀ ਥਾਂ ’ਤੇ ਹਨ 7ਆਖਰੀ ਪਰਤ
ਆਖਰੀ ਪੀਲੇ ਕਿਨਾਰੇ ਹੱਲ ਕਰੋਆਖਰੀ ਕਿਨਾਰੇ ਸਹੀ ਥਾਂ ਲਾਓ
ਪੀਲਾ ਪਾਸਾ ਉੱਪਰ ਰੱਖੋ। ਜੇ ਇੱਕ ਪਾਸਾ ਹੱਲ ਹੈ, ਤਾਂ ਪੂਰਾ ਕਿਊਬ ਘੁਮਾ ਕੇ ਉਸ ਨੂੰ ਪਿੱਛੇ ਰੱਖੋ।
R U' R U R U R U' R' U' R2ਜੇ ਕੋਈ ਪਾਸਾ ਹੱਲ ਨਹੀਂ ਹੈ, ਤਾਂ ਚਾਲ ਕ੍ਰਮ ਇੱਕ ਵਾਰ ਕਰੋ ਅਤੇ ਹੱਲ ਹੋਇਆ ਪਾਸਾ ਪਿੱਛੇ ਰੱਖੋ। ਉਹੀ ਪਾਸਾ ਪਿੱਛੇ ਰੱਖ ਕੇ ਲੋੜ ਮੁਤਾਬਕ ਦੁਹਰਾਓ।
ਜਾਂਚਛੇਆਂ ਪਾਸਿਆਂ ਵਿੱਚੋਂ ਹਰ ਪਾਸਾ ਇੱਕੋ ਰੰਗ ਦਾ ਹੈ।

ਛੇਆਂ ਪਾਸੇ ਹੱਲ ਹੋ ਗਏ
ਕਿਸੇ ਕਦਮ ’ਤੇ ਅਟਕ ਗਏ?
ਆਖ਼ਰੀ ਜਾਂਚ ਬਿੰਦੂ ’ਤੇ ਵਾਪਸ ਜਾਓ ਜੋ ਤੁਸੀਂ ਪੂਰਾ ਕੀਤਾ ਸੀ ਅਤੇ ਵੇਖੋ ਕਿ ਤੁਸੀਂ ਕਿਊਬ ਕਿਵੇਂ ਫੜਿਆ ਹੈ। ਜੇ ਫਿਰ ਵੀ ਅਟਕੇ ਹੋ, ਤਾਂ ਟੂਲ ਕਿਊਬ ਦੀ ਮੌਜੂਦਾ ਉਲਝੀ ਸਥਿਤੀ ਤੋਂ ਅੱਗੇ ਦੀਆਂ ਚਾਲਾਂ ਦੱਸ ਸਕਦਾ ਹੈ।
ਕਿਊਬ ਹੱਲ ਕਰਨਾ ਸਿੱਖਣਾ
ਸਿੱਖਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਇੱਕ ਵਾਰ ਵਿੱਚ ਇੱਕੋ ਕਦਮ ਕਰੋ। ਹਰ ਕਦਮ ਉਦੋਂ ਤੱਕ ਦੁਹਰਾਓ ਜਦੋਂ ਤੱਕ ਪਛਾਣ ਨਾ ਸਕੋ ਕਿ ਉਸ ਨੂੰ ਕਦੋਂ ਵਰਤਣਾ ਹੈ ਅਤੇ ਉਸ ਤੋਂ ਬਾਅਦ ਕਿਊਬ ਕਿਵੇਂ ਦਿਸਣਾ ਚਾਹੀਦਾ ਹੈ।
ਕੀ ਪਹਿਲਾਂ ਸਾਰੀਆਂ ਚਾਲਾਂ ਯਾਦ ਕਰਨੀਆਂ ਪੈਣਗੀਆਂ?
ਹਦਾਇਤਾਂ ਆਪਣੇ ਕਿਊਬ ਕੋਲ ਰੱਖੋ। ਨਵਾਂ ਕ੍ਰਮ ਸਿੱਖਣ ਤੋਂ ਪਹਿਲਾਂ ਇੱਕ ਕ੍ਰਮ ਸਿੱਖ ਕੇ ਉਸ ਦਾ ਅਭਿਆਸ ਕਰੋ।
ਕੀ ਮੈਂ ਇਹ ਤਰੀਕਾ ਸਿੱਖਣ ਲਈ ਹੱਲ ਲੱਭਣ ਵਾਲਾ ਟੂਲ ਵਰਤ ਸਕਦਾ ਹਾਂ?
ਇਹ ਤਰੀਕਾ ਸਿੱਖਣ ਲਈ ਸ਼ੁਰੂਆਤੀ ਕੋਰਸ ਵਰਤੋ। ਜੇ ਤੁਹਾਨੂੰ ਆਪਣੇ ਰਲੇ ਹੋਏ ਕਿਊਬ ਦੀ ਮੌਜੂਦਾ ਹਾਲਤ ਲਈ ਚਾਲਾਂ ਚਾਹੀਦੀਆਂ ਹਨ, ਤਾਂ ਹੱਲ ਲੱਭਣ ਵਾਲੇ ਟੂਲ ਵਿੱਚ ਉਸ ਦੇ ਰੰਗ ਦਰਜ ਕਰੋ।